Gap Inc. ਦੇ ਕਰਮਚਾਰੀਓ, ਤੁਹਾਡਾ ਸੁਆਗਤ ਹੈ

 

EnGen ਨੂੰ ਮਿਲੋ

EnGen ਇੱਕ ਔਨਲਾਈਨ ਸਿਖਲਾਈ ਪਲੇਟਫਾਰਮ ਫਾਇਦਾ ਹੈ, ਜਿਸਨੂੰ ਉਹਨਾਂ ਲੋਕਾਂ ਲਈ Gap Inc. ਵੱਲੋਂ ਮੁਹੱਈਆ ਕੀਤਾ 

ਗਿਆ ਹੈ, ਜੋ ਆਪਣੀਆਂ ਅੰਗਰੇਜ਼ੀ ਕੁਸ਼ਲਤਾਵਾਂ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। EnGen ਵਿੱਚ ਭਾਗੀਦਾਰੀ ਤੁਹਾਡੀ ਮਰਜ਼ੀ ਹੈ 

ਅਤੇ ਇਹ ਤੁਹਾਨੂੰ ਨੌਕਰੀ-ਸਬੰਧਿਤ ਟ੍ਰੇਨਿੰਗ ਮੁਹੱਈਆ ਕਰਨ ਲਈ ਨਹੀਂ ਹੈ। ਤੁਸੀਂ ਆਪਣੇ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ 

ਰਾਹੀਂ ਮੁਫ਼ਤ ਵਿੱਚ 24/7 ਇਸ ਪਲੇਟਫਾਰਮ ਤੇ ਪਹੁੰਚ ਸਕਦੇ ਹੋ। ਇਹ ਤੁਹਾਡੇ ਮੁਤਾਬਕ ਸਪੀਡ ਲਈ ਤਿਆਰ ਕੀਤਾ ਹੋਇਆ 

(ਸੈਲਫ-ਪੇਸਡ) ਹੈ, ਤਾਂ ਜੋ ਤੁਸੀਂ ਆਪਣਾ ਖੁਦ ਦਾ ਸ਼ੈਡਿਊਲ ਤੈਅ ਕਰ ਸਕੋ ਅਤੇ ਉਸ ਸਮੱਗਰੀ ਦੀ ਸਮੀਖਿਆ ਕਰ ਸਕੋ, ਜੋ ਤੁਹਾਡੇ 

ਨਿੱਜੀ ਅਤੇ ਪੇਸ਼ੇਵਰ ਅੰਗਰੇਜ਼ੀ ਸਿਖਲਾਈ ਟੀਚਿਆਂ ਲਈ ਮਹੱਤਵਪੂਰਣ ਹੈ। 

 

EnGen ਲਈ ਰਜਿਸਟਰ ਕਰੋ

_Impact webpage structure.jpg
 

“ਹੁਣ ਮੈਨੂੰ ਆਪਣੇ ਸਹਿਕਰਮੀਆਂ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਅਨੁਵਾਦਕ ਦੀ ਲੋੜ ਨਹੀਂ ਹੈ।”  

-EnGen ਵਿਦਿਆਰਥੀ 

 
_Impact webpage structure.jpg
 

EnGen ਪ੍ਰੋਗਰਾਮ 

ਇਹ ਤੁਹਾਡੇ ਅੰਗਰੇਜ਼ੀ ਪੱਧਰ ਦੇ ਸਰਟੀਫਿਕੇਸ਼ਨ ਨਾਲ ਸਮਾਪਤੀ ਦਾ ਸਰਟੀਫਿਕੇਟ ਪੇਸ਼ ਕਰਦਾ ਹੈ। 

 

EnGen ਪਲੇਟਫਾਰਮ + ਔਨਲਾਈਨ ਗਰੁੱਪ ਕਲਾਸਾਂ 

ਤੁਹਾਨੂੰ 6 ਮਹੀਨਿਆਂ ਲਈ ਪਲੇਟਫਾਰਮ ਤੇ ਪਹੁੰਚ ਪ੍ਰਾਪਤ ਹੋਵੇਗੀ ਇਸ ਵਿੱਚ ਇੱਕ ਮਹੀਨੇ ਵਿੱਚ 8 ਗਰੁੱਪ ਕਲਾਸਾਂ ਸ਼ਾਮਲ ਹਨ, 

ਜੋ ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਰਾਹੀਂ ਲਾਈਵ ਲਈਆਂ ਜਾ ਸਕਦੀਆਂ ਹਨ। ਇਹ ਕਲਾਸਾਂ ਤੁਹਾਡੇ ਨਿਪੁੰਨਤਾ 

ਪੱਧਰ ਦੇ ਮੁਤਾਬਕ ਤਿਆਰ ਕੀਤੀਆਂ ਗਈਆਂ ਹਨ। ਤੁਹਾਨੂੰ EnGen ਪਲੇਟਫਾਰਮ ਤੇ ਵੀ ਪਹੁੰਚ ਪ੍ਰਾਪਤ ਹੋਵੇਗੀ, ਜਿਸ ਵਿੱਚ 

ਸ਼ਾਮਲ ਹੈ, ਤੁਹਾਡੇ ਮੁਤਾਬਕ ਸਪੀਡ ਲਈ ਤਿਆਰ ਕੀਤੀ ਸਮੱਗਰੀ, ਸਵੈਇੱਛੁਕ ਸਮੀਖਿਆ, ਉਚਾਰਨ ਅਭਿਆਸ ਟੂਲ ਅਤੇ 

ਨਿਪੁੰਨਤਾ ਮੁਲਾਂਕਣ। ਪਲੇਟਫਾਰਮ ਦੀ ਵਰਤੋਂ, ਸਿਖਲਾਈ ਯੋਜਨਾਵਾਂ ਅਤੇ ਸ਼ਮੂਲੀਅਤ ਵਿੱਚ ਤੁਹਾਡੀ ਮਦਦ ਲਈ ਇੱਕ EnGen 

ਕੋਚ ਉਪਲਬਧ ਹੋਵੇਗਾ। ਇਸ ਵਿੱਚ ਭਾਗੀਦਾਰੀ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਅਤੇ ਇਹ ਤੁਹਾਨੂੰ ਨੌਕਰੀ-ਸਬੰਧਿਤ ਟ੍ਰੇਨਿੰਗ 

ਮੁਹੱਈਆ ਕਰਨ ਲਈ ਨਹੀਂ ਹੈ। 

 

3 ਅਸਾਨ ਪੜਾਵਾਂ ਨਾਲ ਸ਼ੁਰੂਆਤ ਕਰੋ

 
 

EnGen ਬਾਰੇ ਜਾਣੋ ਇਸ ਪੰਨੇ ਤੇ ਦਿੱਤੀ ਜਾਣਕਾਰੀ ਦੀ ਸਮੀਖਿਆ ਕਰਕੇ। ਕਿਰਪਾ ਕਰਕੇ ਹੇਠਾਂ ਅਕਸਰ ਪੁੱਛੇ ਜਾਣ ਵਾਲੇ

ਸਵਾਲ ਦੇਖੋ, ਜੇਕਰ ਸ਼ੁਰੂਆਤ ਕਰਨ ਬਾਰੇ ਅਜੇ ਵੀ ਤੁਹਾਡੇ ਸਵਾਲ ਹਨ।

ਜਦੋਂ ਤੁਸੀਂ ਨਾਮ ਦਾਖ਼ਲ ਕਰਵਾਉਣ ਲਈ ਤਿਆਰ ਹੋਵੋ, ਹੇਠਾਂ ਰਜਿਸਟਰੇਸ਼ਨ ਫਾਰਮ ਭਰੋ।

ਰਜਿਸਟਰੇਸ਼ਨ ਪੂਰੀ ਕਰਨ ਦਾ ਮਤਲਬ ਹੈ ਕਿ ਤੁਸੀਂ ਪਲੇਟਫਾਰਮ ਵਿੱਚ ਨਾਮ ਦਾਖ਼ਲ ਕੀਤੇ ਜਾਣ ਦੀ ਬੇਨਤੀ ਕਰ ਰਹੇ ਹੋ ਅਤੇ

ਹਫ਼ਤਾਵਾਰ ਅਧਾਰ ਤੇ ਪਲੇਟਫਾਰਮ ਵਰਤਣ ਲਈ ਵਚਨਬੱਧ ਹੋ। ਜੇਕਰ ਖਾਲੀ ਥਾਂ ਹੁੰਦੀ ਹੈ, ਤਾਂ ਰਜਿਸਟਰੇਸ਼ਨ ਪੂਰੀ ਹੋਣ ਤੇ

ਆਪਣੇ-ਆਪ ਤੁਹਾਡਾ ਨਾਮ ਦਾਖ਼ਲ ਹੋ ਜਾਵੇਗਾ।

ਆਪਣਾ ਰਜਿਸਟਰੇਸ਼ਨ ਫਾਰਮ ਜਮ੍ਹਾਂ ਕਰਨ ਤੋਂ ਪਹਿਲਾਂ, ਅਗਲੇ ਪੜਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਆਪਣੀ

ਈਮੇਲ ਦੇਖੋ!

solid-color-image.png
 

ਸਫਲ ਕਿਵੇਂ ਹੋਵੋ 

 
 
  • ਹਰ ਹਫ਼ਤੇ 2-3 ਘੰਟੇ ਪੜ੍ਹੋ

ਦ੍ਰਿੜ੍ਹ ਰਹਿਣਾ ਅਤੇ ਆਪਣੀਆਂ ਅੰਗਰੇਜ਼ੀ ਦੀਆਂ ਕੁਸ਼ਲਤਾਵਾਂ ਵਿੱਚ ਤਰੱਕੀ ਦੇਖਣ ਲਈ ਜੁੜੇ ਰਹਿਣਾ ਜ਼ਰੂਰੀ ਹੈ।

  • ਗਰੁੱਪ ਕਲਾਸਾਂ ਵਿੱਚ ਸ਼ਾਮਲ ਹੋਵੋ 

ਆਪਣੀਆਂ ਬੋਲਣ ਦੀਆਂ ਕੁਸ਼ਲਤਾਵਾਂ ਦਾ ਅਭਿਆਸ ਕਰਨ ਲਈ ਹਰ ਹਫ਼ਤੇ 2 ਔਨਲਾਈਨ ਕਲਾਸਾਂ ਵਿੱਚ ਸ਼ਾਮਲ ਹੋਵੋ।

  • ਕੈਟਲੋਗ ਦੀ ਪੜਚੋਲ ਕਰੋ  

ਆਪਣੇ ਕੈਟਲੋਗ ਵਿੱਚ ਉਹ ਸਮੱਗਰੀ ਲੱਭੋ, ਜੋ ਪ੍ਰੇਰਿਤ ਅਤੇ ਜੁੜੇ ਰਹਿਣ ਵਿੱਚ ਤੁਹਾਡੀ ਮਦਦ ਲਈ ਤੁਹਾਡੇ ਅੰਗਰੇਜ਼ੀ ਸਿਖਲਾਈ ਦੇ ਟੀਚਿਆਂ ਦੇ ਮੁਤਾਬਕ ਹੋਵੇ। 

 
  • ਆਪਣੀ ਤਰੱਕੀ ਦੀਆਂ ਈਮੇਲਾਂ ਪੜ੍ਹੋ 

ਤੁਹਾਨੂੰ ਇਸ ਬਾਰੇ ਆਪਣੀ ਤਰੱਕੀ ਅਤੇ ਸੁਝਾਵਾਂ ਦੇ ਨਾਲ ਹਰ ਐਤਵਾਰ ਇੱਕ ਈਮੇਲ ਮਿਲੇਗੀ ਕਿ ਅੱਗੇ ਕੀ ਕਰਨਾ ਹੈ। ਇਹ ਤੁਹਾਡੇ EnGen ਪ੍ਰੋਗਰਾਮ ਵਿੱਚ ਤਰੱਕੀ ਕਰਨ ਵਿੱਚ ਮਦਦ ਕਰੇਗਾ

  • ਗਰੁੱਪ ਕੋਚਿੰਗ ਸੈਸ਼ਨਾਂ ਵਿੱਚ ਹਿੱਸਾ ਲਵੋ

ਤੁਹਾਨੂੰ ਕੋਚਿੰਗ ਸੈਸ਼ਨਾਂ ਵਿੱਚ ਸੱਦਾ ਦਿੱਤਾ ਜਾਵੇਗਾ, ਜਿੱਥੇ ਤੁਸੀਂ ਪਲੇਟਫਾਰਮ ਨੂੰ ਸੰਚਾਲਿਤ ਕਰਨਾ, ਕੈਟਲੋਗ ਵਰਤਣਾ, ਆਪਣੇ ਟੀਚਿਆਂ ਬਾਰੇ ਗੱਲ ਕਰਨਾ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨਾ ਸਿੱਖੋਗੇ।

ਅਕਸਰ ਪੁੱਛੇ ਜਾਣ ਵਾਲੇ ਸਵਾਲ

  •  ਨਹੀਂ, Gap Inc. ਨੂੰ EnGen ਪਲੇਟਫਾਰਮ ਤੁਹਾਨੂੰ ਮੁਫ਼ਤ ਵਿੱਚ ਮੁਹੱਈਆ ਕਰਨ ਵਿੱਚ ਖੁਸ਼ੀ ਹੈ।

     

     

  • ਬਸ ਇਸ ਪੰਨੇ ਤੇ ਦਿੱਤਾ ਗਿਆ ਰਜਿਸਟਰੇਸ਼ਨ ਫਾਰਮ ਭਰੋ ਅਤੇ ਇਹ ਤੁਹਾਨੂੰ ਦੱਸੇਗਾ ਕਿ ਤੁਸੀਂ ਅੰਗਰੇਜ਼ੀ ਸਿੱਖਣਾ ਸ਼ੁਰੂ ਕਰਨ

    ਲਈ ਤਿਆਰ ਹੋ!

  • ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, ਤੁਹਾਡੇ ਵਾਸਤੇ ਲਾਜ਼ਮੀ ਹੈ ਕਿ ਤੁਸੀਂ Fishkill, Gallatin, Brampton, Fresno, Longview, Phoenix, ਜਾਂ Groveport CECs ਵਿਖੇ Gap Inc. ਦੇ ਕਰਮਚਾਰੀ ਅਤੇ ਅੰਗਰੇਜ਼ੀ ਭਾਸ਼ਾ ਦੇ ਵਿਦਿਆਰਥੀ ਹੋਵੋ। ਭਾਗੀਦਾਰੀ,

    ਪਹਿਲਾਂ-ਆਓ, ਪਹਿਲਾਂ-ਪਾਓ ਅਧਾਰ ਤੇ ਉਪਲਬਧ ਹੈ।

     

  • ਆਪਣੀ EnGen ਅਰਜ਼ੀ ਜਮ੍ਹਾਂ ਕਰਕੇ, ਕਿਰਪਾ ਕਰਕੇ ਹੋਰ ਵੇਰਵਿਆਂ ਲਈ ਆਪਣੀ ਈਮੇਲ ਦੇਖੋ।

     

     

  • ਤੁਹਾਨੂੰ 6 ਮਹੀਨਿਆਂ ਲਈ ਪਲੇਟਫਾਰਮ ਤੇ ਪਹੁੰਚ ਪ੍ਰਾਪਤ ਹੋਵੇਗੀ।

     

  • ਤੁਹਾਡਾ ਨਾਮ ਦਾਖ਼ਲ ਹੋਣ ਤੋਂ ਬਾਅਦ, ਤੁਸੀਂ ਆਪਣੇ ਐਪ ਸਟੋਰ ਵਿੱਚ “EnGen” ਲੱਭ ਕੇ ਸਾਡਾ ਮੋਬਾਈਲ ਐਪ ਡਾਊਨਲੋਡ ਕਰ

    ਸਕਦੇ ਹੋ ਜਾਂ ਆਪਣੇ ਕੰਪਿਊਟਰ ਤੇ ਆਪਣੇ ਖਾਤੇ ਤੇ ਪਹੁੰਚਣ ਲਈ ਇਹ ਲਿੰਕ ਵਰਤ ਸਕਦੇ ਹੋ। 

    EnGen Link

  • EnGen ਤੁਹਾਡੇ ਪੱਧਰ, ਟੀਚਿਆਂ ਅਤੇ ਰੁਚੀਆਂ ਦੇ ਅਧਾਰ ਤੇ ਤੁਹਾਡੇ ਲਈ ਅੰਗਰੇਜ਼ੀ ਸਿਖਲਾਈ ਪ੍ਰੋਗਰਾਮ ਨੂੰ ਨਿੱਜੀ ਬਣਾਉਂਦਾ ਹੈ।

    ਤੁਸੀਂ ਸਾਡੇ ਮੋਬਾਈਲ ਐਪ ਜਾਂ ਕੰਪਿਊਟਰ ਤੇ ਛੋਟੇ ਅਤੇ ਅਸਲੀ-ਦੁਨੀਆ ਦੇ ਪਾਠ ਪੂਰੇ ਕਰਕੇ ਆਪਣੀ ਅੰਗਰੇਜ਼ੀ ਸੁਧਾਰਦੇ ਹੋ, ਜੋ

    ਤੁਹਾਡੀ ਜ਼ਿੰਦਗੀ ਲਈ ਮਹੱਤਵਪੂਰਣ ਹਨ ਅਤੇ ਤੁਹਾਨੂੰ ਪ੍ਰੇਰਿਤ ਅਤੇ ਜੁੜਿਆ ਹੋਇਆ ਰੱਖਦੇ ਹਨ।

  • ਤੁਸੀਂ ਕਿਸੇ ਵੀ ਸਵਾਲਾਂ ਨਾਲ help@getengen.com ਤੇ ਈਮੇਲ ਕਰ ਸਕਦੇ ਹੋ।